ਊਠ ਤੇ ਗਿਦੜ ਦੀ ਯਾਰੀ

ਊਠ ਤੇ ਗਿਦੜ ਦੀ ਸੀ ਯਾਰੀ | ਇਕ ਦਿਨ ਦੋਨੋ ਜਣੇ ਕਿਸੇ ਜੱਟ ਦੇ ਖੇਤ ਵਿਚ ”ਹਦਵਾਣੇ” ਖਾਣ ਲਈ ਤੁਰ ਪਏ |

ਰਸਤੇ ਵਿਚ ਨਦੀ ਲੰਘ ਕੇ ਜਾਣਾ ਸੀ | ਗਿਦੜ ਊਠ ਦੀ ਪਿਠ ਤੇ ਬੈਠ ਕੇ ਨਦੀ ਪਾਰ ਕਰ ਗਿਆ |ਦੋਨੋ ਜਣੇ ਮਜ਼ੇ ਨਾਲ ਜੱਟ ਤੋਂ ਚੋਰੀ ਚੋਰੀ ”ਮਤੀਰੇ” ਖਾਣ ਲੱਗ ਪਏ |cam nd jack

ਜਦੋਂ ਗਿਦੜ ”ਹਦਵਾਣਿਆਂ” ਨਾਲ ਰੱਜ ਗਿਆ | ਉਸ ਨੂੰ ਇਕ ਸ਼ਰਾਰਤ ਸੁਝੀ ” ਉਠ ਨੂੰ ਕਹਿਣ ਲਗਾ ਯਾਰ ਮੈਨੂੰ ਅਖੇ ਵਾਂਗਣੀ ਆਉਂਦੀ ਹੈ |
ਊਠ ਮਿਨਤਾਂ ਕਰੇ ਕਿ ਯਾਰ ਤੂੰ ਮੈਨੂੰ ਕਿਓਂ ਮਰਵਾਉਣਾ , ਜੇ ਜੱਟ ਉਠ ਪਏ ਤੇ ਮੇਰੀ ਇਥੋਂ ਖਲ ਕਿਓਂ ਲੁਹਾਉਣੀ ਊ ” ਯਾਰ ਮਿਨਤ ਦਾ ਵਾਸਤਾ ਈ ਰਹਿਣ ਦੇ ਵਾਂਗਣੀ ਵੂੰਗਣੀ ਨਾਂ ਲਵੀਂ | ਗਿਦੜ ਕਹਿੰਦਾ ਨਹੀਂ ਯਾਰ ਜਦੋਂ ਮੈਨੂੰ ਹੁਣ ਹੀ ਵਾਂਗਣੀ ਆ ਰਹੀ ਆ ਫਿਰ ਮੈਂ ਹੁਣ ਕੀ ਕਰਾਂ |

ਗਿਦੜ ਜਾਣ ਬੁਝ ਕੇ ”ਊ” ਊ ”ਕਰਨ ਲੱਗ ਪਿਆ ਜੱਟ ਜਾਗ ਪਏ |ਉਨ੍ਹਾਂ ਨੇੰ ਡਾਂਗਾਂ ਨਾਲ ਚੰਗੀ ਮੁਰੰਮਤ ਕਰ ਦਿੱਤੀ ਗਿਦੜ ਤੇ ਭਜ ਕੇ ਬਚ ਗਿਆ ਵਿਚਾਰਾ ਊਠ ਰਗੜਿਆ ਗਿਆ |ਊਠ ਵੀ ਮਸੀਂ ਡਾਂਗਾਂ ਖਾਂਦਾ ਹੋਇਆ ਬਚਦਾ ਬਚਾਉਂਦਾ ਨਦੀ ਤੇ ਆ ਪਹੁੰਚਾ | ਊਠ ਕਹਿੰਦਾ ਯਾਰ ਮਸੀਂ ਬਚੇ ਆਂ, ਜੱਟਾਂ ਨੇੰ ਛਡਣਾ ਨੀ ਸੀ ਜਾਨੋਂ ਮਾਰ ਦੇਣੇ ਸੀ ਅੱਜ ! ਇੰਝ ਫਿਰ ਊਠ ਨੇੰ ਗਿਦੜ ਨੂੰ ਆਪਣੀ ਪਿਠ ਤੇ ਬਿਠਾ ਲਿਆ ਤੇ ਨਦੀ ਪਾਰ ਕਰਨ ਲੱਗ ਪਏ |

ਜਦੋਂ ਮੰਝਧਾਰ ਵਿਚ ਪਹੁੰਚ ਗਏ ਤੇ ਊਠ ਕਹਿੰਦਾ ਯਾਰ ”ਗਿਦੜਾ” ਓਏ ਮੈਨੂੰ ਲੇਟਣੀ ਆ ਰਹੀ ਆ ‘ ਗਿਦੜ ਮਿਨਤਾਂ ਕਰੇ ਯਾਰ ਹੁਣ ਨਾਂ ਲੇਟਣੀ ਮਾਰੀਂ ! ਪ੍ਲੀਜ਼ ਯਾਰ ਹੁਣ ਨਾਂ ਲੇਟਣੀ ਮਾਰੀਂ ,, ਓਏ ਮੈਨੂੰ ਤਰਨਾ ਨੀ ਆਉਂਦਾ ਓਏ ਮੈਂ ਮਾਰ ਜੂਨ ਨਿੱਕੇ ਨਿੱਕੇ ਜੁਵਾਕ ਨੇੰ ਮੇਰੇ ਭੁਖੇ ਮਰ ਜਾਣਗੇ ” ਊਠ ਕਹਿੰਦਾ ਨਹੀਂ ਯਾਰ ਮੈਨੂੰ ਤੇ ਹੁਣੇ ਹੀ ਲੇਟਣੀ ਆਈ ਹੈ | ਇੰਨਾ ਕਹਿ ਕੇ ਊਠ ਨੇੰ ਲੇਟਣੀ ਮਾਰ ਦਿਤੀ ,,

ਸਿਖਿਆ : ਕਦੀ ਵੀ ਦੋਸਤਾ ਨਾਲ ਧੋਖਾ ਨਾ ਕਰੋ ,ਯਾਰ ਨੂੰ ਮਾਰ ਨਾਂ ਕਰੋ , , , ,ਵੈਸੇ ਤੇ ਔਖੇ ਵੇਲੇ ਖੜਨ ਵਾਲੇ ਹੀ ਯਾਰ ਹੁੰਦੇ ਨੇੰ , , , ਮਗਰ ਕਈ ਵਾਰੀ ਜਾਣ ਬੁਝ ਕੇ ਵੀ ਔਖਾ ਵੇਲਾ ਬਣਾਉਣ ਵਾਲੇ ਗਿਦੜ ਵਰਗੇ ਯਾਰ ਵੀ ਹੁੰਦੇ ਨੇੰ ਕਈ !!