ਭਲੇ ਲਈ ਕੋਸ਼ਿਸ਼
ਇੱਕ ਪੁਰਾਣੀ ਗੱਲ ਹੈ ਕੇ ਇੱਕ ਵਾਰੀ ਕੁਝ ਬੰਦਿਆ ਨੇ ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ ਪਾਣੀ ਭਰ ਭਰ ਕੇ ਜੰਗਲ ਵਿੱਚ ਲੱਗੀ ਅੱਗ ਤੇ ਪਾਉਣ ਲੱਗ ਗਏ।
ਇੱਕ ਵਿਚਾਰੀ ਚਿੜੀ ਵੀ ਆਪਣੀ ਚੋਟੀ ਜਿਹੀ ਚੂੰਝ ਨਾਲ ਓਸ ਅੱਗ ਨੂੰ ਖਤਮ ਕਰਨ ਵਾਸਤੇ ਤੁਪਕਾ ਤੁਪਕਾ ਪਾਣੀ ਨਾਲ ਹੀ ਵਗਦੀ ਨਦੀ ਵਿਚੋਂ ਲੈ ਕੇ ਪਾ ਰਹੀ ਸੀ। ਓਸਨੂੰ ਅੱਗ ਲਾਉਣ ਵਾਲਿਆਂ ਵਿਚੋਂ ਇੱਕ ਆਦਮੀ ਆਖਦਾ ਕਿ ਤੇਰੀ ਇਸ ਛੋਟੀ ਜਿਹੀ ਚੂੰਝ ਦਾ ਪਾਣੀ ਇਸ ਜੰਗਲ ਦੀ ਅੱਗ ਨੂੰ ਨਹੀ ਬੁਝਾ ਸਕਦਾ….
..ਤਾਂ ਚਿੜੀ ਆਖਣ ਲੱਗੀ ਕੋਈ ਗੱਲ ਨਹੀ, ਅੱਗ ਬੁਝੇ ਜਾਂ ਨਾਂ, ਪਰ ਮੂਰਖਾ ਮੇਰੀ ਇੱਕ ਗੱਲ ਯਾਦ ਰਖੀਂ ਮੇਰਾ ਨਾਮ ਇਤਿਹਾਸ ਦੇ ਪੰਨਿਆਂ ਤੇ ਖੂਬਸੂਰਤ ਅੱਖਰਾਂ ਵਿੱਚ ਲਿਖਿਆ ਜਾਵੇਗਾ ਕੇ ਮੈ ਅੱਗ ਬਝਉਣ ਵਾਲਿਆਂ ਵਿੱਚ ਸੀ, ਤੇ ਤੂੰ ਅੱਗ ਲਾਉਣ ਵਾਲਿਆਂ ਵਿੱਚ ਸੀ.!!
Tagged: children story, perception, positive spirit, Touching story